ਆਨਲਾਈਨ ਸੁਰੱਖਿਅਤ ਰਹੋ

ਇਸ ਵੈੱਬਸਾਈਟ ਨੂੰ ਜਲਦੀ ਨਾਲ ਛੱਡਣਾ

ਜੇ ਤੁਸੀਂ ਇਸ ਸਾਈਟ ‘ਤੇ ਕਿਸੇ ਪੰਨੇ ਤੋਂ ਜਲਦੀ ਨਾਲ ਨਿਕਲਣਾ ਚਾਹੁੰਦੇ ਹੋ ਤਾਂ ‘ਬਾਹਰ ਨਿਕਲੋ’ ਬਟਨ ਦੀ ਵਰਤੋਂ ਕਰੋ। ਇਹ ਤੁਹਾਨੂੰ BBC ਦੇ ਹੋਮਪੇਜ ‘ਤੇ ਲੈ ਜਾਵੇਗਾ। ਯਾਦ ਰੱਖੋ ਕਿ ਕਿਸੇ ਨੂੰ ਪਤਾ ਲੱਗਣ ਦੀ ਸੰਭਾਵਨਾ ਨੂੰ ਘਟਾਉਣ ਲਈ ਕਿ ਤੁਸੀਂ ਇਸ ਵੈੱਬਸਾਈਟ ‘ਤੇ ਗਏ ਹੋ, ਤੁਹਾਨੂੰ ਹਾਲੇ ਵੀ ਆਪਣੇ ਇਤਿਹਾਸ ਨੂੰ ਮਿਟਾਉਣ ਦੀ ਜ਼ਰੂਰਤ ਹੋਏਗੀ। ਕਿਰਪਾ ਕਰਕੇ ਇਹ ਜਾਣਨ ਲਈ ਅੱਗੇ ਪੜ੍ਹੋ ਕਿ ਇਹ ਕਿਵੇਂ ਕਰਨਾ ਹੈ।

ਤੁਹਾਡੇ ਇਤਿਹਾਸ ਨੂੰ ਮਿਟਾਉਣਾ

ਜਦੋਂ ਤੁਸੀਂ ਆਪਣੇ ਫੋਨ ਜਾਂ ਕੰਪਿਊਟਰ ‘ਤੇ ਵੈੱਬਸਾਈਟਾਂ ‘ਤੇ ਜਾਣ ਲਈ ਇੰਟਰਨੈੱਟ ਦੀ ਵਰਤੋਂ ਕਰਦੇ ਹੋ, ਤਾਂ ਜਿਸ ਸਾਫਟਵੇਅਰ ਦੀ ਤੁਸੀਂ ਵਰਤੋਂ ਕਰਦੇ ਹੋ ਉਸਨੂੰ ‘ਬ੍ਰਾਊਜ਼ਰ’ ਕਿਹਾ ਜਾਂਦਾ ਹੈ। ਬ੍ਰਾਊਜ਼ਰਾਂ ਦੀਆਂ ਕੁਝ ਉਦਾਹਰਨਾਂ ਵਿੱਚ Internet Explorer, Firefox, ਅਤੇ Google Chrome ਸ਼ਾਮਲ ਹਨ। ਇੰਟਰਨੈੱਟ ‘ਤੇ ਭਾਲ ਕਰਨ ਅਤੇ ਵੈੱਬਸਾਈਟਾਂ ਦੇਖਣ ਲਈ ਇਸ ਸਾਫਟਵੇਅਰ ਦੀ ਵਰਤੋਂ ਕਰਨ ਨੂੰ ‘ਬ੍ਰਾਊਜ਼ਿੰਗ’ ਕਿਹਾ ਜਾਂਦਾ ਹੈ।

ਕੰਪਿਊਟਰ ਉਹਨਾਂ ਵੈੱਬਸਾਈਟਾਂ ਬਾਰੇ ਜਾਣਕਾਰੀ ਸਟੋਰ ਕਰਦੇ ਹਨ ਜਿਹੜੀਆਂ ਤੁਸੀਂ ਵੇਖਦੇ ਹੋ। ਜੇ ਤੁਸੀਂ ਇਸ ਬਾਰੇ ਚਿੰਤਤ ਹੋ ਕਿ ਕਿਸੇ ਨੂੰ ਇਹ ਪਤਾ ਲੱਗ ਸਕਦਾ ਹੈ ਕਿ ਤੁਸੀਂ ਇਸ ਵੈੱਬਸਾਈਟ ‘ਤੇ ਗਏ ਸੀ, ਤਾਂ ਤੁਸੀਂ ਆਪਣੇ ਬ੍ਰਾਊਜ਼ਿੰਗ ਇਤਿਹਾਸ ਨੂੰ ਮਿਟਾ ਕੇ ਇਸ ਜਾਣਕਾਰੀ ਨੂੰ ਹਟਾ ਸਕਦੇ ਹੋ।

ਪਰ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ:

  • ਹਰ ਚੀਜ਼ ਤੋਂ ਛੁਟਕਾਰਾ ਪਾਉਣ ਨਾਲ ਆਨਲਾਈਨ ਖਾਤਿਆਂ ਲਈ ਸਟੋਰ ਕੀਤੇ ਪਾਸਵਰਡ ਵੀ ਚਲੇ ਜਾਣਗੇ
  • ਤੁਹਾਡੇ ਇਤਿਹਾਸ ਨੂੰ ਮਿਟਾਉਣਾ ਕਿਸੇ ਨੂੰ ਹੋਰ ਸ਼ੱਕ ਵਿੱਚ ਪਾ ਸਕਦਾ ਹੈ

ਇਸ ਦੇ ਉਲਟ, ਤੁਸੀਂ ਬੱਸ ਉਹ ਹੀ ਹਟਾ ਸਕਦੇ ਹੋ ਜੋ ਤੁਸੀਂ ਨਹੀਂ ਚਾਹੁੰਦੇ ਕਿ ਕੋਈ ਦੇਖੇ। ਇੱਥੇ ਦੱਸਿਆ ਗਿਆ ਹੈ ਕਿ ਤੁਸੀਂ ਆਪਣੇ ਇਤਿਹਾਸ ਵਿੱਚੋਂ ਕੁਝ ਕਿਵੇਂ ਸਾਫ ਕਰ ਸਕਦੇ ਹੋ:

Google Chrome

Internet Explorer

Mozilla Firefox

Safari

Opera

ਇੰਟਰਨੈੱਟ ‘ਤੇ ਪ੍ਰਾਈਵੇਟ ਤੌਰ ‘ਤੇ ਖੋਜ ਕਰਨੀ

ਇਸ ਬਾਰੇ ਚਿੰਤਾ ਕੀਤੇ ਬਿਨਾਂ ਕਿ ਕਿਸੇ ਹੋਰ ਨੂੰ ਪਤਾ ਲੱਗ ਸਕੇਗਾ ਕਿ ਤੁਸੀਂ ਕੀ ਦੇਖ ਰਹੇ ਸੀ, ਇਸ ਵੈੱਬਸਾਈਟ ਨੂੰ ਵੇਖਣ ਦਾ ਇੱਕ ਹੋਰ ਢੰਗ ਹੈ “ਪ੍ਰਾਈਵੇਟ ਬ੍ਰਾਊਜ਼ਿੰਗ” ਨੂੰ ਸਮਰੱਥ ਕਰਨਾ। ਤੁਹਾਡੇ ਦੁਆਰਾ ਇਸਤੇਮਾਲ ਕੀਤੇ ਜਾ ਰਹੇ ਬ੍ਰਾਊਜ਼ਰ ਦੇ ਅਧਾਰ ‘ਤੇ ਇਹ ਕਰਨ ਦੇ ਕੁਝ ਤਰੀਕੇ ਹਨ:

Chrome: File -> “New Incognito Window” ਚੁਣੋ।

Internet Explorer: Safety – Tools – “InPrivate Browsing” ‘ਤੇ ਜਾਓ।

Firefox: File -> “New Private Window” ਚੁਣੋ।

Opera ਅਤੇ Safari ਵਿੱਚ ਵੀ ਇਸੇ ਤਰ੍ਹਾਂ ਦੇ ਵਿਕਲਪ ਮਿਲ ਸਕਦੇ ਹਨ।

ਇਹ ਤੁਹਾਡੀ ਵੈੱਬਸਾਈਟ ਦੇ ਇਤਿਹਾਸ ਬਾਰੇ ਕੁਝ ਵੀ ਸਟੋਰ ਨਹੀਂ ਕਰੇਗਾ ਅਤੇ ਇਸ ਲਈ ਇਹ ਜਾਣਕਾਰੀ ਨੂੰ ਦੂਜੇ ਲੋਕਾਂ ਦੇ ਲੱਭੇ ਜਾਣ ਲਈ ਤੁਹਾਡੇ ਕੰਪਿਊਟਰ ‘ਤੇ ਨਹੀਂ ਛੱਡਦਾ।

ਜਦੋਂ ਤੁਸੀਂ ਪੂਰਾ ਕਰ ਲਓ ਤਾਂ ਪ੍ਰਾਈਵੇਟ ਬ੍ਰਾਊਜ਼ਿੰਗ ਵਿੰਡੋ ਨੂੰ ਬੰਦ ਕਰਨਾ ਯਾਦ ਰੱਖੋ। ਜੇ ਤੁਸੀਂ ਨਹੀਂ ਕਰਦੇ ਹੋ, ਤਾਂ ਕੋਈ ‘ਪਿੱਛੇ’ ਤੀਰ ਦੀ ਵਰਤੋਂ ਕਰ ਸਕਦਾ ਹੈ ਅਤੇ ਕੋਈ ਵੈੱਬਸਾਈਟ ਦੇਖ ਸਕਦਾ ਹੈ ਜੋ ਤੁਸੀਂ ਦੇਖ ਰਹੇ ਸੀ।

ਬਾਹਰ ਨਿਕਲੋ ਬਟਨ

ਬਾਹਰ ਨਿਕਲੋ ਬਟਨ ਨੂੰ ਦਬਾਉਣ ਨਾਲ ਤੁਸੀਂ BBC ਦੇ ਹੋਮਪੇਜ ‘ਤੇ ਚਲੇ ਜਾਓਗੇ।