ਘਰੇਲੂ ਬਦਸਲੂਕੀ ਵਿੱਚ ਕਦੇ ਵੀ ਤੁਹਾਡਾ ਦੋਸ਼ ਨਹੀਂ ਹੁੰਦਾ।

ਤੁਸੀਂ ਇਕੱਲੇ ਨਹੀਂ ਹੋ।

ਸਥਾਨਕ ਘਰੇਲੂ ਦੁਰਵਿਹਾਰ ਅਤੇ ਜਿਨਸੀ ਹਿੰਸਾ ਲਈ ਮਦਦ ਅਤੇ ਕੌਮੀ ਹੈਲਪਲਾਈਨਾਂ ਦੀ ਭਾਲ। ਇੱਥੇ ਸੂਚੀਬੱਧ ਕੀਤੀਆਂ ਗਈਆਂ ਸੇਵਾਵਾਂ ਅਜਿਹੀਆਂ ਚੀਜ਼ਾਂ ਵਿੱਚ ਤੁਹਾਡੀ ਮਦਦ ਕਰਦੀਆਂ ਹਨ, ਜਿਵੇਂ, ਇਹ ਦੇਖਣਾ ਕਿ ਤੁਸੀਂ ਕਿਸੇ ਖਤਰੇ ਵਿੱਚ ਤਾਂ ਨਹੀਂ ਹੋ, ਅਤੇ ਤੁਹਾਡੇ ਸੁਰੱਖਿਅਤ ਰਹਿਣ ਲਈ ਯੋਜਨਾ ਬਣਾਉਣਾ ਅਤੇ ਤੁਹਾਡੇ ਲਈ ਉਪਲਬਧ ਸਹਾਇਤਾ ਵਿਕਲਪਾਂ ਦੀ ਸਮੀਖਿਆ ਕਰਨਾ।

     

 

 

ਤੁਹਾਡੇ ਲਈ ਉਪਲਬਧ ਹੋ ਸਕਦੀ ਮਦਦ ਦੀਆਂ ਕਿਸਮਾਂ ਵਿੱਚ ਸ਼ਾਮਲ ਹਨ:

ਮਾਹਰ ਵੱਲੋਂ ਸਹਾਇਤਾ

ਮਾਹਰ ਵੱਲੋਂ ਸਹਾਇਤਾ ਸੁਤੰਤਰ ਘਰੇਲੂ ਹਿੰਸਾ ਵਕੀਲਾਂ (Independent Domestic Violence Advocates (IDVAs)) ਜਾਂ ਸੁਤੰਤਰ ਜਿਨਸੀ ਹਿੰਸਾ ਵਕੀਲਾਂ (Independent Sexual Violence Advocates (ISVA)) ਵੱਲੋਂ ਉਪਲਬਧ ਕਰਾਈ ਜਾਂਦੀ ਹੈ। ਸਕੌਟਲੈਂਡ ਵਿੱਚ ਇਹਨਾਂ ਨੂੰ ਸੁਤੰਤਰ ਘਰੇਲੂ ਦੁਰਵਿਹਾਰ ਵਕੀਲ (Independent Domestic Abuse Advocates (IDAA)) ਕਿਹਾ ਜਾਂਦਾ ਹੈ। ਜੇ ਤੁਹਾਨੂੰ ਕਿਸੇ ਵਕੀਲ ਦਾ ਸਾਥ ਹਾਸਲ ਹੈ, ਤਾਂ ਉਹ ਤੁਹਾਡੀ ਸਹਾਇਤਾ ਕਰੇਗਾ ਅਤੇ ਤੁਹਾਡੇ, , ਪੁਲਿਸ ਅਤੇ ਅਪਰਾਧਕ ਨਿਆਂ ਪ੍ਰਣਾਲੀ ਨਾਲ ਮਿਲਕੇ ਕੰਮ ਕਰੇਗਾ ਅਤੇ ਇੱਕ ਸੁਰੱਖਿਆ ਯੋਜਨਾ ਬਣਾਵੇਗੀ, ਬਸ਼ਰਤੇ ਤੁਸੀਂ ਅਜਿਹਾ ਕੁਝ ਕਰਨ ਦੀ ਚਾਹ ਰੱਖਦੇ ਹੋ। ਇਹ ਸਿਖਲਾਈ ਪ੍ਰਾਪਤ ਮਾਹਰ ਹਨ, ਜਿਨ੍ਹਾਂ ਕੋਲ ਘਰੇਲੂ ਦੁਰਵਿਹਾਰ, ਕਨੂੰਨ ਅਤੇ ਸਥਾਨਕ ਸੇਵਾਵਾਂ ਦਾ ਡੂੰਘਾ ਗਿਆਨ ਹੁੰਦਾ ਹੈ। ਇਹ ਮਰਦਾਂ ਅਤੇ ਔਰਤਾਂ ਦੋਹਾਂ ਦੀ ਸਹਾਇਤਾ ਕਰਦੇ ਹਨ।

ਸ਼ਰਣ ਵਾਲੀ ਰਿਹਾਇਸ਼

ਪਨਾਹ ਸਥਾਨ ਉਹ ਥਾਂ ਹੁੰਦੀ ਹੈ, ਜਿੱਥੇ ਔਰਤਾਂ ਅਤੇ ਬੱਚੇ ਰਹਿ ਸਕਦੇ ਹਨ, ਜੇਕਰ ਉਹਨਾਂ ਨੂੰ ਘਰੇਲੂ ਦੁਰਵਿਹਾਰ ਕਰਕੇ ਆਪਣਾ ਘਰ ਛੱਡਣਾ ਪੈਂਦਾ ਹੈ। ਪਨਾਹ ਸਥਾਨਾਂ ਵਿਖੇ ਕੇਸ ਵਰਕਰਾਂ ਦੀ ਇੱਕ ਟੀਮ ਹੁੰਦੀ ਹੈ, ਜੋ ਔਰਤਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਭਾਵਨਾਤਮਕ ਅਤੇ ਵਿਵਹਾਰਕ ਸਹਾਇਤਾ ਕਰ ਸਕਦੀ ਹੈ। ਕਈ ਵਾਰ ਬੱਚਿਆਂ ਲਈ ਮਾਹਰ ਸਹਾਇਤਾ ਵੀ ਉਪਲਬਧ ਹੁੰਦੀ ਹੈ।

ਭਾਈਚਾਰਾ ਸੰਪਰਕ ਸੇਵਾਵਾਂ

ਭਾਈਚਾਰਾ ਸੰਪਰਕ ਸੇਵਾਵਾਂ ਲੋਕਾਂ ਦੀ ਉਨ੍ਹਾਂ ਦੇ ਆਪਣੇ ਘਰ ਵਿੱਚ ਜਾਂ ਪਨਾਹ ਸਥਾਨ ਛੱਡਣ ਦੇ ਬਾਅਦ ਸਹਾਇਤਾ ਕਰਦੀਆਂ ਹਨ। ਉਹ ਸੰਕਟ ਸਮੇਂ ਵਿੱਚ ਮਦਦ ਕਰ ਸਕਦੀਆ ਹਨ ਅਤੇ ਤੁਹਾਡੇ ਨਾਲ ਮਿਲ ਕੇ ਇੱਕ ਸੁਰੱਖਿਆ ਯੋਜਨਾ ‘ਤੇ ਕੰਮ ਕਰ ਸਕਦੀਆਂ ਹਨ। ਉਹ ਤੁਹਾਡੇ ਲਈ ਉਪਲਬਧ ਸਹਾਇਤਾ ਦੇ ਵਿਕਲਪਾਂ ਦੀ ਸਮੀਖਿਆ ਕਰਨਗੀਆਂ, ਜਿਵੇਂ ਕਿ ਕਾਉਂਸਲਿੰਗ। ਸੰਪਰਕ ਵਰਕਰ ਵਿਵਹਾਰਕ ਚੀਜ਼ਾਂ ਵਿੱਚ ਵੀ ਮਦਦ ਕਰ ਸਕਦੇ ਹਨ, ਜਿਵੇਂ ਕਿ ਰਹਿਣ ਦੀ ਥਾਂ ਦੀ ਵਿਵਸਥਾ, ਕਾਨੂੰਨੀ ਸਲਾਹ ਲੱਭਣੀ ਅਤੇ ਵਿੱਤੀ ਸਹਾਇਤਾ ਤੱਕ ਪਹੁੰਚਣਾ। ਤੁਸੀਂ ਕਿਸੇ ਸੰਪਰਕ ਵਰਕਰ ਨੂੰ ਵਿਅਕਤੀਗਤ ਤੌਰ ਮਿਲ ਸਕਦੇ ਹੋ ਜਾਂ ਫਿਰ ਤੁਹਾਨੂੰ ਕਿਸੇ ਸਮੂਹ ਵਿੱਚ ਸਹਾਇਤਾ ਪੇਸ਼ ਕੀਤੀ ਜਾ ਸਕਦੀ ਹੈ।

ਸਲਾਹ-ਮਸ਼ਵਰਾ

ਸਲਾਹ-ਮਸ਼ਵਰੇ ਵਿੱਚ ਤੁਸੀਂ ਇੱਕ ਸਿਖਲਾਈ ਪ੍ਰਾਪਤ ਸਲਾਹਕਾਰ, ਮਨੋਵਿਗਿਆਨੀ ਜਾਂ ਮਨੋ-ਚਿਕਿਤਸਕ ਨਾਲ ਮਿਲਦੇ ਹੋ, ਜਿੱਥੇ ਤੁਸੀਂ ਆਪਣੀਆਂ ਹੱਡ ਬੀਤੀਆਂ ਅਤੇ ਭਾਵਨਾਵਾਂ ਬਾਰੇ ਗੱਲ ਕਰਦੇ ਹੋ। ਸਲਾਹਕਾਰ ਔਖ ਵੇਲੇ ਤਕੜੇ ਰਹਿਣ ਦੇ ਤਰੀਕੇ ਲੱਭਣ ਵਿੱਚ ਤੁਹਾਡੀ ਮਦਦ ਕਰੇਗਾ। ਸਲਾਹ-ਮਸ਼ਵਰਾ ਇਕਾਂਤ ਵਿੱਚ, ਔਨਲਾਈਨ ਜਾਂ ਫ਼ੋਨ ਰਾਹੀਂ ਹੋ ਸਕਦਾ ਹੈ। ਤੁਹਾਡੇ ਨਾਲ ਵਿਅਕਤੀਗਤ ਤੌਰ ‘ਤੇ ਜਾਂ ਫਿਰ ਕਿਸੇ ਸਮੂਹ ਵਿੱਚ ਗੱਲਬਾਤ ਕੀਤੀ ਜਾ ਸਕਦੀ ਹੈ।

ਪੁਲਿਸ

ਜਿਆਦਾਤਰ ਪੁਲਿਸ ਬਲਾਂ ਵਿੱਚ ਘਰੇਲੂ ਦੁਰਵਿਹਾਰ ਵਾਲੀਆਂ ਸਥਿਤੀਆਂ ਨਾਲ ਨਜਿੱਠਣ ਦੇ ਲਈ ਖ਼ਾਸ ਸਿਖਲਾਈ ਪ੍ਰਾਪਤ ਕਰਮਚਾਰੀ ਹੁੰਦੇ ਹਨ। ਜੇ ਤੁਸੀਂ ਘਰੇਲੂ ਦੁਰਵਿਹਾਰ ਦਾ ਸ਼ਿਕਾਰ ਹੋ ਜਾਂ ਕਿਸੇ ਹੋਰ ਗੱਲ ਬਾਰੇ ਚਿੰਤਤ ਹੋ, ਤਾਂ ਤੁਸੀਂ ਪੁਲਿਸ ਦੇ ਗੈਰ-ਸੰਕਟ ਨੰਬਰ 101 ‘ਤੇ ਫ਼ੋਨ ਕਰਕੇ ਪੁਲਿਸ ਨੂੰ ਇਸ ਦੀ ਜਾਣਕਾਰੀ ਦੇ ਸਕਦੇ ਹੋ। ਤੁਸੀਂ ਆਪਣੇ ਸਥਾਨਕ ਪੁਲਿਸ ਥਾਣੇ ਵੀ ਜਾ ਸਕਦੇ ਹੋ।

ਜੇ ਕੋਈ ਸੰਕਟ ਦਾ ਸਮਾਂ ਹੋਵੇ, ਤਾਂ ਤੁਸੀਂ ਪੁਲਿਸ ਨੂੰ 999 ‘ਤੇ ਕਾਲ ਕਰ ਸਕਦੇ ਹੋ।

ਰਾਸ਼ਟਰੀ ਹੈਲਪਲਾਈਨਾਂ

24 ਘੰਟੇ

ਹੁਣੇ ਕਾਲ ਕਰੋ

ਜੇ ਤੁਹਾਨੂੰ ਕੰਮਕਾਜੀ ਸਮੇਂ ਦੇ ਬਾਅਦ ਕਿਸੇ ਨਾਲ ਗੱਲ ਕਰਨ ਦੀ ਲੋੜ ਹੋਵੇ, ਤਾਂ ਇਹ ਹੈਲਪਲਾਈਨਾਂ ਹਮੇਸ਼ਾਂ ਖੁੱਲ੍ਹੀਆਂ ਅਤੇ ਕਾਲ ਕਰਨ ਲਈ ਮੁਫ਼ਤ ਹੁੰਦੀਆਂ ਹਨ।