Bright Sky

Bright Sky ਕਿਸੇ ਵੀ ਬਦਸਲੂਕੀ ਵਾਲੇ ਰਿਸ਼ਤੇ ਵਿਚਲੇ ਕਿਸੇ ਵੀ ਵਿਅਕਤੀ ਲਈ, ਜਾਂ ਜੇ ਤੁਸੀਂ ਕਿਸੇ ਹੋਰ ਬਾਰੇ ਚਿੰਤਤ ਹੋ ਤਾਂ ਤੁਹਾਡੇ ਲਈ ਹੈ। ਸਾਡੀ ਸੇਵਾਵਾਂ ਦੀ ਡਾਇਰੈਕਟਰੀ ਸਥਾਨਕ ਅਤੇ ਰਾਸ਼ਟਰੀ ਸਹਾਇਤਾ ਸੇਵਾਵਾਂ ਲੱਭਣ ਵਿੱਚ ਤੁਹਾਡੀ ਮਦਦ ਕਰੇਗੀ ਅਤੇ ਤੁਸੀਂ ਇਹ ਵੀ ਪਤਾ ਲਗਾ ਸਕਦੇ ਹੋ ਕਿ ਘਰੇਲੂ ਬਦਸਲੂਕੀ ਦੇ ਲੱਛਣਾਂ ਨੂੰ ਕਿਵੇਂ ਲੱਭਣਾ ਹੈ।

Bright Sky, App Store ਜਾਂ Google Play ਦੇ ਜ਼ਰੀਏ ਇੱਕ ਐਪ ਦੇ ਰੂਪ ਵਿੱਚ ਵੀ ਉਪਲਬਧ ਹੈ। ਐਪ ਨੂੰ ਸਿਰਫ ਤਾਂ ਡਾਉਨਲੋਡ ਕਰੋ ਜੇ ਅਜਿਹਾ ਕਰਨਾ ਤੁਹਾਡੇ ਲਈ ਸੁਰੱਖਿਅਤ ਹੈ ਅਤੇ ਜੇ ਤੁਹਾਨੂੰ ਯਕੀਨ ਹੈ ਕਿ ਤੁਹਾਡੇ ਫੋਨ ਦੀ ਨਿਗਰਾਨੀ ਨਹੀਂ ਕੀਤੀ ਜਾ ਰਹੀ ਹੈ।

ਇਸ ਵੈੱਬਸਾਈਟ ਦੇ ਸ਼ੁਰੂਆਤੀ ਵਿਕਾਸ ਲਈ ਹੋਮ ਆਫ਼ਿਸ ਦੁਆਰਾ ਫੰਡ ਦਿੱਤਾ ਗਿਆ ਸੀ। Vodafone Foundation ਨੇ Bright Sky ਐਪ ਦੀ ਸ਼ੁਰੂਆਤ ਕਰਨ ਵਿੱਚ ਸਮਰਥਨ ਦਿੱਤਾ, ਅਤੇ ਯੂਕੇ ਅਤੇ ਅੰਤਰਰਾਸ਼ਟਰੀ ਪੱਧਰ ‘ਤੇ Bright Sky ਦੇ ਵਿਕਾਸ ਲਈ ਸਮਰਥਨ ਜਾਰੀ ਰੱਖਿਆ।

ਜੇ ਤੁਹਾਡੇ ਕੋਲ Bright Sky ਬਾਰੇ ਕੋਈ ਸਵਾਲ ਹਨ ਹੈ, ਤਾਂ ਤੁਸੀਂ brightsky@hestia.org ‘ਤੇ ਈਮੇਲ ਕਰ ਸਕਦੇ ਹੋ।
ਮੀਡੀਆ ਪੁੱਛ-ਗਿਛ ਲਈ, ਕਿਰਪਾ ਕਰਕੇ ਸੰਪਰਕ ਕਰੋ: hestia.media@hestia.org.

ਹੇਸਟੀਆ ਬਾਰੇ

Bright Sky ਦਾ ਪ੍ਰਬੰਧਨ ਹੇਸਟੀਆ (Hestia) ਨਾਮਕ ਚੈਰਿਟੀ ਦੁਆਰਾ ਕੀਤਾ ਜਾਂਦਾ ਹੈ। ਹੇਸਟੀਆ ਘਰੇਲੂ ਬਦਸਲੂਕੀ ਦਾ ਸਾਹਮਣਾ ਕਰ ਰਹੇ ਲੋਕਾਂ ਸਮੇਤ, ਸੰਕਟ ਦੇ ਸਮੇਂ ਬਾਲਗਾਂ ਅਤੇ ਬੱਚਿਆਂ ਦਾ ਸਮਰਥਨ ਕਰਦਾ ਹੈ।

ਅਸੀਂ ਲੰਡਨ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਸੇਵਾਵਾਂ ਪ੍ਰਦਾਨ ਕਰਦੇ ਹਾਂ, ਨਾਲ ਹੀ ਮੁਹਿੰਮ ਚਲਾਉਂਦੇ ਹਾਂ ਅਤੇ ਰਾਸ਼ਟਰੀ ਪੱਧਰ ‘ਤੇ ਉਹਨਾਂ ਮਸਲਿਆਂ ‘ਤੇ ਵਕਾਲਤ ਕਰਦੇ ਹਾਂ ਜੋ ਉਹਨਾਂ ਲੋਕਾਂ ਨੂੰ ਪ੍ਰਭਾਵਤ ਕਰਦੇ ਹਾਂ ਜਿਨ੍ਹਾਂ ਨਾਲ ਅਸੀਂ ਕੰਮ ਕਰਦੇ ਹਾਂ।

ਸਾਨੂੰ ਮਾਣ ਹੈ ਕਿ ਅਸੀਂ UK SAYS NO MORE (ਯੂਕੇ ਕਹਿੰਦਾ ਹੈ ਕਿ ਹੋਰ ਨਹੀਂ) ਦੇ ਮੋਡੀ ਹਾਂ, ਜੋ ਘਰੇਲੂ ਸ਼ੋਸ਼ਣ ਅਤੇ ਜਿਨਸੀ ਹਿੰਸਾ ਦੇ ਖਾਤਮੇ ਲਈ ਮੁਹਿੰਮ ਚਲਾਉਣ ਵਾਲੇ ਵਿਅਕਤੀਆਂ, ਚੈਰੀਟੀਆਂ, ਕਾਰੋਬਾਰਾਂ ਅਤੇ ਜਨਤਕ ਖੇਤਰ ਦੇ ਸੰਗਠਨਾਂ ਦੇ ਵਿਵਿਧ ਗੱਠਜੋੜ ਨੂੰ ਇਕੱਠਾ ਕਰਦਾ ਹੈ।

ਥੇਮਜ਼ ਵੈਲੀ ਪਾਰਟਨਰਸ਼ਿਪ

ਇਸ ਵੈੱਬਸਾਈਟ ਨੂੰ ਥੇਮਜ਼ ਵੈਲੀ ਪਾਰਟਨਰਸ਼ਿਪ ਦੁਆਰਾ ਵੀ ਸਮਰਥਤ ਕੀਤਾ ਗਿਆ ਹੈ, ਜੋ ਕਿ 26 ਸਾਲਾਂ ਤੋਂ ਵੱਧ ਪੁਰਾਣੀ ਚੈਰਿਟੀ ਹੈ ਅਤੇ ਅਪਰਾਧ ਅਤੇ ਸਮਾਜਿਕ ਅਲਹਿਦਗੀ ਦੇ ਲੰਬੇ ਸਮੇਂ ਦੇ ਸਮਾਧਾਨਾਂ ਦੇ ਨਾਲ-ਨਾਲ ਅਪਰਾਧ ਦੇ ਪੀੜਤਾਂ ਦਾ ਸਮਰਥਨ ਕਰਨ ਲਈ ਕਈ ਸੇਵਾਵਾਂ ਮੁਹੱਈਆ ਕਰਨ ਵਿੱਚ ਮਾਹਰ ਹੈ। ਥੇਮਜ਼ ਵੈਲੀ ਪਾਰਟਨਰਸ਼ਿਪ Bright Sky UK ‘ਤੇ ਹੇਸਟੀਆ ਦੇ ਨਾਲ ਕੰਮ ਕਰਦੇ ਹੋਏ, ਅਤੇ Bright Sky ਐਪ ਨੂੰ ਵਿਸ਼ਵ ਪੱਧਰ ‘ਤੇ ਜਾਰੀ ਕਰਨ ਦੀ ਅਗਵਾਈ ਕਰਦੇ ਹੋਏ Bright Sky ਦੀ ਵੱਧ ਰਹੀ ਸਫਲਤਾ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ। ਅਪ੍ਰੈਲ 2021 ਤਕ, Vodafone Foundation ਦੁਆਰਾ ਸਮਰਥਿਤ, Bright Sky ਦੁਨੀਆ ਭਰ ਦੇ 10 ਦੇਸ਼ਾਂ ਵਿੱਚ ਉਪਲਬਧ ਹੋਵੇਗੀ।

ਸਾਡੀਆਂ ਮੁੱਖ ਸੇਵਾਵਾਂ ਅਤੇ Bright Sky ਦੇ ਨਾਲ-ਨਾਲ, ਥੇਮਜ਼ ਵੈਲੀ ਪਾਰਟਨਰਸ਼ਿਪ ਗੈਰ-ਮੁਨਾਫ਼ਾ TecSOS ਪ੍ਰੋਜੈਕਟ ਦਾ ਪ੍ਰਬੰਧਨ ਕਰਦੀ ਹੈ। TecSOS (ਟੈਕਨੀਕਲ SOS ) ਵਿਆਪਕ ਪ੍ਰੋਗਰਾਮ ਬਦਸਲੂਕੀ ਤੋਂ ਬਚਣ ਵਾਲਿਆਂ ਦੇ ਸਮਰਥਨ ਅਤੇ ਬਚਾਅ ਲਈ ਸਾਧਨ ਅਤੇ ਡਿਵਾਈਸਾਂ ਦਾ ਇੱਕ ਸਮੂਹ ਪੇਸ਼ ਕਰਦਾ ਹੈ।

ਚੈਰਿਟੀ ਦੇ ਕਨੂੰਨੀ ਵੇਰਵੇ:

ਹੇਸਟੀਆ ਚੈਰਿਟੀ ਸੰਖਿਆ 294555 ਹੇਠ ਚੈਰੀਟੀਜ਼ ਕਮੀਸ਼ਨ ਵਿਖੇ ਰਜਿਸਟਰ ਇੱਕ ਚੈਰਿਟੀ ਹੈ, ਅਤੇ ਕੰਪਨੀ ਸੰਖਿਆ 2020165 ਹੇਠ ਇੰਗਲੈਂਡ ਅਤੇ ਵੇਲਜ਼ ਵਿੱਚ ਰਜਿਸਟਰ ਅਤੇ ਗਰੰਟੀ ਦੁਆਰਾ ਲਿਮਟਿਡ ਕੰਪਨੀ ਹੈ।

ਵਧੇਰੀ ਜਾਣਕਾਰੀ www.hestia.org ‘ਤੇ ਉਪਲਬਧ ਹੈ

ਪਰਦੇਦਾਰੀ ਨੀਤੀ

Bright Sky ਨਾਲ ਸੰਪਰਕ ਕਰੋ

Bright Sky ‘ਤੇ ਕਿਸੇ ਮਾਹਰ ਸੇਵਾ ਦੇ ਵੇਰਵਿਆਂ ਨੂੰ ਜੋੜਨ ਜਾਂ ਸੋਧ ਕਰਨ ਲਈ, ਕਿਰਪਾ ਕਰਕੇ ਹੇਠਾਂ ਦਿੱਤੇ ਫਾਰਮ ਨੂੰ ਭਰੋ।

Bright Sky ‘ਤੇ ਸੇਵਾ ਦੇ ਵੇਰਵੇ ਅਪਡੇਟ ਕਰੋ