ਘਰੇਲੂ ਬਦਸਲੂਕੀ ਦੇ ਚਿੰਨ੍ਹ ਲੱਭਣੇ

ਘਰੇਲੂ ਬਦਸਲੂਕੀ ਵੱਖ-ਵੱਖ ਰੂਪਾਂ ਵਿੱਚ ਹੁੰਦੀ ਹੈ। ਇਹ ਉਹਨਾਂ ਲੋਕਾਂ ਦੇ ਵਿਚਕਾਰ ਹੋ ਸਕਦੀ ਹੈ ਜੋ ਇੱਕ ਅੰਤਰੰਗ ਸੰਬੰਧ ਵਿੱਚ ਹਨ ਜਾਂ ਰਹੇ ਹਨ। ਪਰ ਇਹ ਤੁਹਾਡੇ ਨੇੜਲੇ ਪਰਿਵਾਰ, ਜਾਂ ਇੱਥੋਂ ਤਕ ਕਿ ਤੁਹਾਡੇ ਵਿਸਤਾਰਿਤ ਪਰਿਵਾਰ ਵਿੱਚ ਵੀ ਹੋ ਸਕਦੀ ਹੈ।

ਇਹ ਸਮੇਂ ਦੇ ਨਾਲ ਹੌਲੀ-ਹੌਲੀ ਵੱਧ ਸਕਦੀ ਹੈ, ਜਿਸ ਨਾਲ ਕਿਸੇ ਵੀ ਇੱਕ ਗੱਲ ਨੂੰ ਘਰੇਲੂ ਬਦਸਲੂਕੀ ਵਜੋਂ ਦਰਸਾਉਣਾ ਬਹੁਤ ਔਖਾ ਹੋ ਸਕਦਾ ਹੈ।

ਨੋਟ ਕਰੋ: ਅਸੀਂ ਇੱਥੇ ਰਿਸ਼ਤੇ ਦਾ ਵਰਣਨ ਕਰਨ ਲਈ ਇੱਕ ‘ਸਾਥੀ’ ਬਾਰੇ ਗੱਲ ਕਰਦੇ ਹਾਂ ਪਰ ਅਸੀਂ ਜਾਣਦੇ ਹਾਂ ਕਿ ਹੋ ਸਕਦਾ ਹੈ ਤੁਹਾਡੇ ਹਾਲਾਤ ਵਿੱਚ ਇਹ ਨਾ ਹੋਵੇ। ਜਿਵੇਂ-ਜਿਵੇਂ ਤੁਸੀਂ ਪ੍ਰਸ਼ਨਾਂ ਵਿੱਚੋਂ ਅੱਗੇ ਲੰਘਦੇ ਹੋ, ਤੁਸੀਂ ‘ਸਾਥੀ’ ਨੂੰ ਆਪਣੇ ਰਿਸ਼ਤੇ ਅਤੇ ਸਥਿਤੀ ਦੇ ਅਨੁਸਾਰ ਬਦਲ ਸਕਦੇ ਹੋ।

ਕੀ ਤੁਹਾਨੂੰ ਲਗਦਾ ਹੈ ਕਿ ਤੁਸੀਂ ਕਿਸੇ ਬਦਸਲੂਕੀ ਵਾਲੀ ਸਥਿਤੀ ਵਿੱਚ ਹੋ ਸਕਦੇ ਹੋ?

ਹੇਠਾਂ ਦਿੱਤੇ ਪ੍ਰਸ਼ਨਾਂ ‘ਤੇ ਇੱਕ ਨਜ਼ਰ ਮਾਰੋ ਅਤੇ ਵੇਖੋ ਕਿ ਕੀ ਤੁਸੀਂ ਉਹਨਾਂ ਵਿੱਚੋਂ ਕੋਈ ਤੁਹਾਡੇ ਨਾਲ ਸੰਬੰਧਿਤ ਹੋ ਸਕਦਾ ਹੈ।

ਆਪਣੇ ਆਪ ਨੂੰ ਪੁੱਛੋ, ਕੀ ਤੁਸੀਂ ਇਹ ਮਹਿਸੂਸ ਕਰਦੇ ਰਹੇ ਹੋ:

ਫੂਕ-ਫੂਕੇ ਕੇ ਕਦਮ ਰੱਖ ਰਹੇ ਹੋ?

ਜਿਵੇਂ ਕਿ ਤੁਸੀਂ ਆਪਣੇ ਖੁਦ ਦੇ ਘਰ ਵਿੱਚ ਫੂਕ-ਫੂਕੇ ਕੇ ਕਦਮ ਰੱਖ ਰਹੇ ਹੋਵੋ? ਕੀ ਤੁਸੀਂ ਆਪਣੇ ਸਾਥੀ ਦੇ ਵਿਹਾਰ ਵਿੱਚ ਅਚਾਨਕ ਤਬਦੀਲੀਆਂ ਤੋਂ ਬਚਣ ਲਈ ਵੱਖਰੇ ਢੰਗ ਨਾਲ ਕੰਮ ਕਰਦੇ ਹੋ?

 

ਮੂਰਖ ਅਤੇ ਜ਼ਿਆਦਾ ਚੰਗੇ ਨਹੀਂ ਹੋ?

ਕੀ ਤੁਹਾਡਾ ਸਾਥੀ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਕਰਾਉਂਦਾ ਹੈ?

 

ਬੇਅਰਾਮੀ ਅਤੇ ਦਬਾਅ?

ਆਪਣੇ ਸਾਥੀ ਦੇ ਨਾਲ ਸੈਕਸ ਤੋਂ ਪਹਿਲਾਂ ਜਾਂ ਸੈਕਸ ਦੌਰਾਨ ਅਸੁਖਾਵਾਂ ਜਾਂ ਦਬਾਅ ਮਹਿਸੂਸ ਕਰਦੇ ਹੋ? ਕੀ ਉਹਨਾਂ ਨੇ ਅਜਿਹੇ ਕੰਮ ਕੀਤੇ ਹਨ ਜੋ ਤੁਸੀਂ ਨਹੀਂ ਚਾਹੁੰਦੇ ਸੀ?

 

ਕੰਟਰੋਲ ਕੀਤਾ ਜਾਂਦਾ ਹੈ?

ਕੀ ਤੁਹਾਨੂੰ ਅਜਿਹੇ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ ਜੋ ਤੁਸੀਂ ਨਹੀਂ ਕਰਨਾ ਚਾਹੁੰਦੇ ਹੋ? ਜਿਵੇਂ ਤੁਹਾਨੂੰ ਇਹ ਪੁੱਛਣ ਦੀ ਲੋੜ ਹੁੰਦੀ ਹੈ ਕਿ ਤੁਸੀਂ ਕੁਝ ਕਰ ਸਕਦੇ ਹੋ ਜਾਂ ਕਿਤੇ ਜਾ ਸਕਦੇ ਹੋ? ਉਦਾਹਰਨ ਲਈ, ਇਹ ਪੁੱਛਣਾ ਕਿ ਤੁਸੀਂ ਭੋਜਨ ਦੀ ਖਰੀਦਦਾਰੀ ਕਦੋਂ ਕਰ ਸਕਦੇ ਹੋ।

 

ਦੂਜਿਆਂ ਤੋਂ ਦੂਰ ਹੋ?

ਕੀ ਤੁਹਾਡੇ ਸਾਥੀ ਨੂੰ ਤੁਹਾਡੇ ਦੁਆਰਾ ਆਪਣੇ ਦੋਸਤਾਂ ਜਾਂ ਪਰਿਵਾਰ ਨੂੰ ਮਿਲਣ ‘ਤੇ ਕੋਈ ਸਮੱਸਿਆ ਹੈ?

 

ਡਰੇ ਹੋਏ ਹੋ?

ਆਪਣੇ ਸਾਥੀ ਤੋਂ ਅਤੇ ਇਸ ਗੱਲ ਤੋਂ ਡਰੇ ਹੋਏ ਹੋ ਕਿ ਉਹ ਕੀ ਕਰ ਸਕਦੇ ਹਨ?

 

ਆਪਣੇ ਆਪ ਤੋਂ ਪੁੱਛੋ, ਕੀ ਇਹ ਚੀਜ਼ਾਂ ਹੋ ਰਹੀਆਂ ਹਨ:

ਦੋਸ਼ ਲਗਾਇਆ ਜਾ ਰਿਹਾ ਹੈ?

ਕੀ ਤੁਹਾਨੂੰ ਤੁਹਾਡੇ ਸਾਥੀ ਦੇ ਵਿਹਾਰ ਲਈ ਦੋਸ਼ੀ ਠਹਿਰਾਇਆ ਜਾਂਦਾ ਹੈ? ਕੀ ਉਹ ਕਹਿੰਦੇ ਹਨ ਕਿ ਉਹਨਾਂ ਦੇ ਵਿਵਹਾਰ ਦਾ ਢੰਗ ਤੁਹਾਡੀ ਗਲਤੀ ਹੈ?
ਉਦਾਹਰਨ ਲਈ, ਉਹ ਕਹਿ ਸਕਦੇ ਹਨ ਕਿ ਉਹਨਾਂ ਨੂੰ ਕੰਮ ‘ਤੇ ਤਰੱਕੀ ਨਹੀਂ ਮਿਲੀ ਅਤੇ ਉਹਨਾਂ ਨੂੰ ਤਣਾਉ ਵਿੱਚ ਰੱਖਣਾ ਤੁਹਾਡੀ ਗਲਤੀ ਹੈ।

 

ਪੈਸੇ ਉੱਤੇ ਨਿਯੰਤਰਣ?

ਕੀ ਤੁਹਾਡੇ ਕੋਲ ਆਪਣੇ ਪੈਸੇ ‘ਤੇ ਨਿਯੰਤਰਣ ਹੈ? ਕੀ ਤੁਹਾਨੂੰ ਚੀਜ਼ਾਂ ਕਰਨ ਲਈ ਪੈਸੇ ਮੰਗਣੇ ਪੈਂਦੇ ਹਨ?

 

ਤੁਹਾਡੀ ਦਿੱਖ ਬਾਰੇ ਟਿੱਪਣੀਆਂ?

ਕੀ ਤੁਹਾਡਾ ਸਾਥੀ ਤੁਹਾਨੂੰ ਦੱਸਦਾ ਹੈ ਕਿ ਤੁਸੀਂ ਕੀ ਪਹਿਨ ਸਕਦੇ ਹੋ ਅਤੇ ਕੀ ਨਹੀਂ ਪਹਿਨ ਸਕਦੇ ਹੋ?

 

ਤੁਹਾਡੇ ਫੈਸਲੇ ‘ਤੇ ਸਵਾਲ?

ਕੀ ਤੁਹਾਡਾ ਸਾਥੀ ਤੁਹਾਡੇ ਫੈਸਲੇ ਬਾਰੇ ਸਵਾਲ ਕਰਦਾ ਹੈ? ਕੀ ਉਹ ਤੁਹਾਨੂੰ ਆਪਣੇ ਖੁਦ ‘ਤੇ ਸ਼ੱਕ ਕਰਵਾਉਂਦੇ ਹਨ?
ਉਦਾਹਰਨ ਦੇ ਲਈ, ਕੀ ਤੁਸੀਂ ਇਸ ਬਾਰੇ ਚਿੰਤਾ ਕਰਦੇ ਹੋ ਕਿ ਰਾਤ ਦੇ ਖਾਣੇ ਲਈ ਕੀ ਪਕਾਉਣਾ ਹੈ ਜਾਂ ਟੀਵੀ ‘ਤੇ ਕੀ ਵੇਖਣਾ ਹੈ

 

ਧਮਕੀ ਦਿੱਤੀ ਜਾ ਰਹੀ ਹੈ?

ਕੀ ਤੁਹਾਡੇ ਸਾਥੀ ਨੇ ਤੁਹਾਡੇ ਨਾਲ ਜਾਂ ਆਪਣੇ ਖੁਦ ਨਾਲ ਕੁਝ ਕਰਨ ਦੀ ਧਮਕੀ ਦਿੱਤੀ ਹੈ?
ਉਦਾਹਰਨ ਲਈ, ਜੇ ਤੁਸੀਂ ਕੁਝ ਨਹੀਂ ਕਰਦੇ ਹੋ ਤਾਂ ਤੁਹਾਡੀਆਂ ਅੰਤਰੰਗ ਫੋਟੋਆਂ ਸਾਂਝੀਆਂ ਕਰਨੀਆਂ, ਕੰਮ ‘ਤੇ ਤੁਹਾਡੀ ਇੱਜ਼ਤ ਨੂੰ ਵਿਗਾੜਨਾ ਜਾਂ ਆਪਣੇ ਆਪ ਨੂੰ ਨੁਕਸਾਉਣ ਪਹੁੰਚਾਉਣਾ।

 

ਸਰੀਰਕ ਤੌਰ ‘ਤੇ ਹਿੰਸਕ?

ਕੀ ਤੁਹਾਡਾ ਸਾਥੀ ਤੁਹਾਡੇ ਪ੍ਰਤੀ ਸਰੀਰਕ ਤੌਰ ‘ਤੇ ਹਿੰਸਕ ਰਿਹਾ ਹੈ? ਕੀ ਉਸ ਨੇ ਚੀਜ਼ਾਂ ਸੁੱਟੀਆਂ ਹਨ ਜਾਂ ਤੁਹਾਨੂੰ ਮਾਰਿਆ ਹੈ?

 

 

ਤੁਸੀਂ ਇਕੱਲੇ ਨਹੀਂ ਹੋ।

ਭਾਵੇਂ ਇਹ ਸਿਰਫ ਇੱਕ ਜਾਂ ਦੋ ਚਿੰਨ੍ਹ ਹਨ, ਤੁਸੀਂ ਬਦਸਲੂਕੀ ਵਾਲੇ ਰਿਸ਼ਤੇ ਵਿੱਚ ਹੋ ਸਕਦੇ ਹੋ।
Bright Sky ਤੁਹਾਨੂੰ ਸਹਾਇਤਾ ਨਾਲ ਜੋੜ ਸਕਦਾ ਹੈ।

     

 

ਤੁਸੀਂ ਇਕੱਲੇ ਨਹੀਂ ਹੋ।

ਭਾਵੇਂ ਇਹ ਸਿਰਫ ਇੱਕ ਜਾਂ ਦੋ ਚਿੰਨ੍ਹ ਹਨ, ਤੁਸੀਂ ਬਦਸਲੂਕੀ ਵਾਲੇ ਰਿਸ਼ਤੇ ਵਿੱਚ ਹੋ ਸਕਦੇ ਹੋ।
Bright Sky ਤੁਹਾਨੂੰ ਸਹਾਇਤਾ ਨਾਲ ਜੋੜ ਸਕਦਾ ਹੈ।

 

 

ਘਰੇਲੂ ਬਦਸਲੂਕੀ ਦੀਆਂ ਕਿਸਮਾਂ

ਸਿਰਫ ਇਸ ਕਰਕੇ ਕਿ ਤੁਹਾਨੂੰ ਕੁੱਟਿਆ ਜਾਂ ਜਖਮੀ ਨਹੀਂ ਕੀਤਾ ਗਿਆ ਹੈ, ਇਸਦਾ ਇਹ ਮਤਲਬ ਇਹ ਨਹੀਂ ਹੈ ਕਿ ਤੁਹਾਡੇ ਨਾਲ ਬਦਸਲੂਕੀ ਨਹੀਂ ਹੋ ਰਹੀ ਹੈ। ਮਨੋਵਿਗਿਆਨਕ ਬਦਸਲੂਕੀ ਦਾ ਮਤਲਬ ਹੈ ਨਾਮਾਂ ਨਾਲ ਬੁਲਾਉਣਾ, ਚੀਕਣਾ, ਦੋਸ਼ ਲਗਾਉਣਾ ਅਤੇ ਦੋਸ਼ੀ ਠਹਿਰਾਉਣਾ।

ਇਹ ਮਹਿਸੂਸ ਹੁੰਦਾ ਹੈ ਕਿ ਤੁਹਾਡਾ ਬਹੁਤ ਹਲਕੇ ਢੰਗ ਨਾਲ ਬ੍ਰੇਨ ਵਾਸ਼ ਕੀਤਾ ਜਾ ਰਿਹਾ ਹੈ। ਹੌਲੀ-ਹੌਲੀ, ਸਮੇਂ ਦੇ ਨਾਲ, ਤੁਸੀਂ ਆਪਣੇ ਖੁਦ ਦੇ ਨਿਰਣੇ ‘ਤੇ ਪ੍ਰਸ਼ਨ ਕਰਨਾ ਸ਼ੁਰੂ ਕਰਦੇ ਹੋ ਅਤੇ ਆਪਣੇ ਆਪ ‘ਤੇ ਸ਼ੱਕ ਕਰਦੇ ਹੋ। ਤੁਸੀਂ ਬਹੁਤ ਪਰਵਾਹ ਕੀਤੇ ਗਏ ਅਤੇ ਸੁਰੱਖਿਅਤ ਮਹਿਸੂਸ ਕਰ ਸਕਦੇ ਹੋ, ਪਰ ਅਸਲ ਵਿੱਚ, ਤੁਹਾਨੂੰ ਕੰਟਰੋਲ ਕੀਤਾ ਜਾ ਰਿਹਾ ਹੈ।

ਤੁਹਾਡੇ ਕੋਲ ਆਪਣੇ ਪੈਸੇ ਤੱਕ ਸੀਮਿਤ ਪਹੁੰਚ ਹੈ। ਹੋ ਸਕਦਾ ਹੈ ਕਿ ਉਹਨਾਂ ਨੇ ਤੁਹਾਨੂੰ ਕਰਜ਼ੇ ‘ਚ ਪਾ ਦਿੱਤਾ ਹੋਵੇ, ਤੁਹਾਨੂੰ ਕੰਮ ਕਰਨਾ ਬੰਦ ਕਰਨ ਲਈ ਮਜ਼ਬੂਰ ਕੀਤਾ ਹੋਵੇ ਜਾਂ ਤੁਹਾਨੂੰ ਉਹਨਾਂ ਦੇ ਰਹਿਣ-ਸਹਿਣ ਦੇ ਖਰਚਿਆਂ ਦਾ ਭੁਗਤਾਨ ਕਰਨ ਲਈ ਮਜ਼ਬੂਰ ਕੀਤਾ ਹੋਵੇ।

ਉਹ ਤੁਹਾਡੇ ਡਿਵਾਈਸਾਂ ਨੂੰ ਵੇਖਣ ‘ਤੇ ਜ਼ੋਰ ਦੇ ਸਕਦੇ ਹਨ, ਤੁਹਾਡੇ ਫੋਨ, ਟੈਬਲੇਟ, ਜਾਂ ਕਿੰਡਲ ਵਰਗੀਆਂ ਚੀਜ਼ਾਂ ਸਮੇਤ। ਉਹ ਤੁਹਾਨੂੰ ਹਮਲਾਵਰ ਅਤੇ ਮਹੱਤਵ ਘਟਾਉਣ ਵਾਲੇ ਟੈਕਸਟ ਸੁਨੇਹੇ ਭੇਜ ਸਕਦੇ ਹਨ ਜਾਂ ਤੁਹਾਡੇ ਸਥਾਨ ਨੂੰ ਟ੍ਰੈਕ ਕਰਨ ਅਤੇ ਨਿਗਰਾਨੀ ਕਰਨ ਲਈ GPS ਦੀ ਵਰਤੋਂ ਕਰ ਸਕਦੇ ਹਨ।

ਕਿਸੇ ਵੀ ਕਿਸਮ ਦਾ ਸੈਕਸ ਜੋ ਤੁਹਾਨੂੰ ਬੇਚੈਨ ਮਹਿਸੂਸ ਕਰਾਉਂਦਾ ਹੈ ਅਤੇ ਸਹਿਮਤੀ ਵਾਲਾ ਨਹੀਂ ਹੈ।

ਇਹ ਸਿਰਫ ਮਾਰਨਾ ਨਹੀਂ ਹੁੰਦਾ। ਇਹ ਤੁਹਾਡੇ ‘ਤੇ ਚੀਜ਼ਾਂ ਸੁੱਟਣਾ, ਤੁਹਾਨੂੰ ਰੋਕਣਾ ਜਾਂ ਤੁਹਾਨੂੰ ਧੱਕਾ ਦੇਣਾ ਹੋ ਸਕਦਾ ਹੈ।